c10 MCQs ਭੂਗੋਲ ਪਾਠ 1 - ਭਾਰਤ : ਜਾਣ-ਪਛਾਣ
  • 1. ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਂਅ ਕੀ ਹੈ?
A) ਭਾਰਤ ਗਣਰਾਜ
B) ਇੰਡੀਆ
C) ਭਾਰਤ
D) ਹਿੰਦੁਸਤਾਨ
  • 2. ਭਾਰਤ ਅਕਾਰ ਪੱਖੋਂ ਦੁਨੀਆਂ ਦਾ ___________ ਵੱਡਾ ਦੇਸ਼ ਹੈ।
A) ਤੀਜਾ
B) ਦੂਜਾ
C) ਸੱਤਵਾਂ
D) ਪੰਜਵਾਂ
  • 3. ਖੇਤਰਫਲ ਪੱਖੋਂ ਭਾਰਤ ਤੋਂ ਬਾਅਦ ਦੁਨੀਆਂ ਦਾ ਕਿਹੜਾ ਦੇਸ਼ ਵੱਡਾ ਹੈ?
A) ਅਲਜੀਰੀਆ
B) ਅਰਜਨਟੀਨਾ
C) ਤੁਰਕਮੇਨਿਸਤਾਨ
D) ਕਜ਼ਾਕਸਤਾਨ
  • 4. ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ?
A) ਮਹਾਂਰਾਸ਼ਟਰ
B) ਗੁਜਰਾਤ
C) ਆਸਾਮ
D) ਮੱਧ ਪ੍ਰਦੇਸ਼
  • 5. ਭਾਰਤ ਦਾ _________ 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ ਤੱਕ ਹੈ।
A) ਵਿਥਕਾਰੀ ਪਸਾਰ
B) ਦੇਸ਼ਾਂਤਰੀ ਵਿਸਤਾਰ
  • 6. ਭਾਰਤ ਦਾ ________ 68 ਡਿਗਰੀ 7 ਮਿੰਟ ਪੂਰਬ ਤੋਂ 97 ਡਿਗਰੀ 25 ਮਿੰਟ ਪੂਰਬ ਤੱਕ ਹੈ।
A) ਵਿਥਕਾਰੀ ਪਸਾਰ
B) ਦੇਸ਼ਾਂਤਰੀ ਵਿਸਥਾਰ
  • 7. ਹੇਠ ਲਿਖਿਆਂ ਵਿੱਚੋਂ ਭਾਰਤ ਦਾ ਪੂਰਬੀ ਸਿਰਾ ਕਿਹੜਾ ਹੈ?
A) ਦਫ਼ਦਾਰ
B) ਕੇਪ ਕੋਮੋਰਿਨ
C) ਗੁਹਾਰ ਮੋਤੀ
D) ਕਿਬੀਥੂ
  • 8. ਭਾਰਤ ਦੇਸ਼ ਦੇ ਪੱਛਮੀ ਕਿਨਾਰੇ ਤੋਂ ਪੂਰਬੀ ਕਿਨਾਰੇ ਤੱਕ ਲਗਭੱਗ ______ ਡਿਗਰੀ ਦਾ ਦੇਸ਼ਾਂਤਰੀ ਫਰਕ ਹੈ।
A) 20
B) 30
C) 10
D) 40
  • 9. ਭਾਰਤ ਦੇ ਦੋਵੇਂ ਪੂਰਬੀ ਤੇ ਪੱਛਮੀ ਕਿਨਾਰਿਆਂ ਦੇ ਸਮੇਂ ਵਿੱਚ ________ ਘੰਟੇ ਦਾ ਫਰਕ ਹੈ।
A) 2
B) 4
C) 5
D) 3
  • 10. ਜਦੋਂ ______ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੁੰਦੀ ਹੈ।
A) ਰਾਜਸਥਾਨ
B) ਅਰੁਣਾਚਲ ਪ੍ਰਦੇਸ਼
C) ਉੱਤਰ ਪ੍ਰਦੇਸ਼
D) ਪੰਜਾਬ
  • 11. 1 ਡਿਗਰੀ ਦੇਸ਼ਾਂਤਰ ਨੂੰ ਸੂਰਜ ਦੇ ਅੱਗਿਓਂ ਲੰਘਣ ਲਈ ___________ ਮਿੰਟ ਦਾ ਸਮਾਂ ਲੱਗਦਾ ਹੈ।
A) 6
B) 3
C) 4
D) 8
  • 12. ਭਾਰਤ ਦਾ ਮਿਆਰੀ ਸਮਾਂ (IST) ਗਰੀਨਵਿੱਚ ਦੇ ਸਮੇਂ (GMT) ਤੋਂ ਕਿੰਨੇ ਘੰਟੇ ਅੱਗੇ ਹੈ?
A) 4.30 ਘੰਟੇ
B) 5.30 ਘੰਟੇ
C) 6.30 ਘੰਟੇ
D) 3.30 ਘੰਟੇ
  • 13. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਜ਼ਿਆਦਾ (4096 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਪਾਕਿਸਤਾਨ
B) ਬੰਗਲਾ ਦੇਸ਼
C) ਚੀਨ
D) ਭੂਟਾਨ
  • 14. ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) _______ ਏਸ਼ੀਆਈ ਦੇਸ਼ਾਂ ਦਾ ਸਮੂਹ ਹੈ।
A) 8
B) 10
C) 9
D) 7
  • 15. ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦਾ ਮੈਂਬਰ ਨਹੀਂ ਹੈ?
A) ਸ਼੍ਰੀ ਲੰਕਾ
B) ਚੀਨ
C) ਅਫਗਾਨਿਸਤਾਨ
D) ਪਾਕਿਸਾਤਾਨ
  • 16. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਘੱਟ (80 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਅਫਗਾਨਿਸਤਾਨ
B) ਮਿਆਂਮਰ
C) ਨੇਪਾਲ
D) ਪਾਕਿਸਤਾਨ
  • 17. ________ ਦੇ ਖੁੱਲ੍ਹ ਜਾਣ ਨਾਲ ਭਾਰਤ ਦੇ ਯੂਰਪ ਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਚੰਗੇ ਹੋ ਗਏ ਹਨ।
A) ਸੁਏਜ਼ ਨਹਿਰ
B) ਇੰਦਰਾ ਗਾਂਧੀ ਨਹਿਰ
C) ਪਨਾਮਾ ਨਹਿਰ
D) ਭਾਖੜਾ ਨਹਿਰ
  • 18. ਤੇਲੰਗਾਨਾ ਵਿੱਚ ਕਿਹੜੀ ਭਾਸ਼ਾ ਪ੍ਰਚਲਿਤ ਨਹੀਂ ਹੈ?
A) ਕਨੜ੍ਹ
B) ਉਰਦੂ
C) ਤੇਲਗੂ
  • 19. ਭਾਰਤ ਦਾ ਗਵਾਂਢੀ ਦੇਸ਼ ਜਿਸਨੂੰ ਕੋਈ ਸਮੁੰਦਰ ਨਹੀਂ ਲੱਗਦਾ? - ਸ਼੍ਰੀਲੰਕਾ
A) ਨੇਪਾਲ
B) ਚੀਨ
C) ਬੰਗਲਾ ਦੇਸ਼
D) ਮਿਆਂਮਰ
  • 20. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ?
A) ਭੋਪਾਲ
B) ਪਟਨਾ
C) ਅਹਿਮਦਾਬਾਦ
D) ਰਾਂਚੀ
Students who took this test also took :

Created with That Quiz — the math test generation site with resources for other subject areas.