c10 MCQs ਭੂਗੋਲ ਪਾਠ 1 - ਭਾਰਤ : ਜਾਣ-ਪਛਾਣ
- 1. ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਂਅ ਕੀ ਹੈ?
A) ਹਿੰਦੁਸਤਾਨ B) ਭਾਰਤ ਗਣਰਾਜ C) ਭਾਰਤ D) ਇੰਡੀਆ
- 2. ਭਾਰਤ ਅਕਾਰ ਪੱਖੋਂ ਦੁਨੀਆਂ ਦਾ ___________ ਵੱਡਾ ਦੇਸ਼ ਹੈ।
A) ਸੱਤਵਾਂ B) ਪੰਜਵਾਂ C) ਦੂਜਾ D) ਤੀਜਾ
- 3. ਖੇਤਰਫਲ ਪੱਖੋਂ ਭਾਰਤ ਤੋਂ ਬਾਅਦ ਦੁਨੀਆਂ ਦਾ ਕਿਹੜਾ ਦੇਸ਼ ਵੱਡਾ ਹੈ?
A) ਅਲਜੀਰੀਆ B) ਤੁਰਕਮੇਨਿਸਤਾਨ C) ਅਰਜਨਟੀਨਾ D) ਕਜ਼ਾਕਸਤਾਨ
- 4. ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ?
A) ਆਸਾਮ B) ਮੱਧ ਪ੍ਰਦੇਸ਼ C) ਗੁਜਰਾਤ D) ਮਹਾਂਰਾਸ਼ਟਰ
- 5. ਭਾਰਤ ਦਾ _________ 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ ਤੱਕ ਹੈ।
A) ਦੇਸ਼ਾਂਤਰੀ ਵਿਸਤਾਰ B) ਵਿਥਕਾਰੀ ਪਸਾਰ
- 6. ਭਾਰਤ ਦਾ ________ 68 ਡਿਗਰੀ 7 ਮਿੰਟ ਪੂਰਬ ਤੋਂ 97 ਡਿਗਰੀ 25 ਮਿੰਟ ਪੂਰਬ ਤੱਕ ਹੈ।
A) ਦੇਸ਼ਾਂਤਰੀ ਵਿਸਥਾਰ B) ਵਿਥਕਾਰੀ ਪਸਾਰ
- 7. ਹੇਠ ਲਿਖਿਆਂ ਵਿੱਚੋਂ ਭਾਰਤ ਦਾ ਪੂਰਬੀ ਸਿਰਾ ਕਿਹੜਾ ਹੈ?
A) ਗੁਹਾਰ ਮੋਤੀ B) ਕੇਪ ਕੋਮੋਰਿਨ C) ਕਿਬੀਥੂ D) ਦਫ਼ਦਾਰ
- 8. ਭਾਰਤ ਦੇਸ਼ ਦੇ ਪੱਛਮੀ ਕਿਨਾਰੇ ਤੋਂ ਪੂਰਬੀ ਕਿਨਾਰੇ ਤੱਕ ਲਗਭੱਗ ______ ਡਿਗਰੀ ਦਾ ਦੇਸ਼ਾਂਤਰੀ ਫਰਕ ਹੈ।
A) 30 B) 40 C) 10 D) 20
- 9. ਭਾਰਤ ਦੇ ਦੋਵੇਂ ਪੂਰਬੀ ਤੇ ਪੱਛਮੀ ਕਿਨਾਰਿਆਂ ਦੇ ਸਮੇਂ ਵਿੱਚ ________ ਘੰਟੇ ਦਾ ਫਰਕ ਹੈ।
A) 5 B) 3 C) 4 D) 2
- 10. ਜਦੋਂ ______ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੁੰਦੀ ਹੈ।
A) ਉੱਤਰ ਪ੍ਰਦੇਸ਼ B) ਅਰੁਣਾਚਲ ਪ੍ਰਦੇਸ਼ C) ਰਾਜਸਥਾਨ D) ਪੰਜਾਬ
- 11. 1 ਡਿਗਰੀ ਦੇਸ਼ਾਂਤਰ ਨੂੰ ਸੂਰਜ ਦੇ ਅੱਗਿਓਂ ਲੰਘਣ ਲਈ ___________ ਮਿੰਟ ਦਾ ਸਮਾਂ ਲੱਗਦਾ ਹੈ।
A) 8 B) 4 C) 3 D) 6
- 12. ਭਾਰਤ ਦਾ ਮਿਆਰੀ ਸਮਾਂ (IST) ਗਰੀਨਵਿੱਚ ਦੇ ਸਮੇਂ (GMT) ਤੋਂ ਕਿੰਨੇ ਘੰਟੇ ਅੱਗੇ ਹੈ?
A) 4.30 ਘੰਟੇ B) 6.30 ਘੰਟੇ C) 3.30 ਘੰਟੇ D) 5.30 ਘੰਟੇ
- 13. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਜ਼ਿਆਦਾ (4096 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਪਾਕਿਸਤਾਨ B) ਭੂਟਾਨ C) ਚੀਨ D) ਬੰਗਲਾ ਦੇਸ਼
- 14. ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) _______ ਏਸ਼ੀਆਈ ਦੇਸ਼ਾਂ ਦਾ ਸਮੂਹ ਹੈ।
A) 8 B) 9 C) 10 D) 7
- 15. ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦਾ ਮੈਂਬਰ ਨਹੀਂ ਹੈ?
A) ਚੀਨ B) ਪਾਕਿਸਾਤਾਨ C) ਸ਼੍ਰੀ ਲੰਕਾ D) ਅਫਗਾਨਿਸਤਾਨ
- 16. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਘੱਟ (80 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਮਿਆਂਮਰ B) ਅਫਗਾਨਿਸਤਾਨ C) ਪਾਕਿਸਤਾਨ D) ਨੇਪਾਲ
- 17. ________ ਦੇ ਖੁੱਲ੍ਹ ਜਾਣ ਨਾਲ ਭਾਰਤ ਦੇ ਯੂਰਪ ਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਚੰਗੇ ਹੋ ਗਏ ਹਨ।
A) ਇੰਦਰਾ ਗਾਂਧੀ ਨਹਿਰ B) ਪਨਾਮਾ ਨਹਿਰ C) ਭਾਖੜਾ ਨਹਿਰ D) ਸੁਏਜ਼ ਨਹਿਰ
- 18. ਤੇਲੰਗਾਨਾ ਵਿੱਚ ਕਿਹੜੀ ਭਾਸ਼ਾ ਪ੍ਰਚਲਿਤ ਨਹੀਂ ਹੈ?
A) ਉਰਦੂ B) ਤੇਲਗੂ C) ਕਨੜ੍ਹ
- 19. ਭਾਰਤ ਦਾ ਗਵਾਂਢੀ ਦੇਸ਼ ਜਿਸਨੂੰ ਕੋਈ ਸਮੁੰਦਰ ਨਹੀਂ ਲੱਗਦਾ? - ਸ਼੍ਰੀਲੰਕਾ
A) ਬੰਗਲਾ ਦੇਸ਼ B) ਚੀਨ C) ਮਿਆਂਮਰ D) ਨੇਪਾਲ
- 20. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ?
A) ਅਹਿਮਦਾਬਾਦ B) ਭੋਪਾਲ C) ਰਾਂਚੀ D) ਪਟਨਾ
|
Students who took this test also took :