ThatQuiz Test Library Take this test now
c9 Eco. L1 - ਇੱਕ ਪਿੰਡ ਦੀ ਕਹਾਣੀ
Contributed by: Gupta
  • 1. ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?
A) ਅਰਥ ਸ਼ਾਸਤਰ
B) ਦਰਸ਼ਨ ਸ਼ਾਸਤਰ
C) ਸਮਾਜ ਸ਼ਾਸਤਰ
D) ਰਾਜਨੀਤੀ ਸ਼ਾਸਤਰ
  • 2. ਕਿਸੇ ਵਸਤੂ ਜਾਂ ਸੇਵਾ ਵਿਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਨੂੰ ਕੀ ਕਿਹਾ ਜਾਂਦਾ ਹੈ?
A) ਮੁੱਦਰਾ
B) ਉਪਭੋਗ
C) ਆਮਦਨ
D) ਉਪਯੋਗਤਾ ਜਾਂ ਤੁਸ਼ਟੀਗੁਣ
  • 3. ________ ਉਹ ਛੂਹਣ ਯੋਗ ਚੀਜ਼ਾਂ ਹਨ ਜੋ ਮਨੁੱਖੀ ਜ਼ਰੂਰਤਾਂ ਨੂੰ ਸੰਤੁਸ਼ਤ ਕਰਦੀਆਂ ਹਨ
A) ਸੇਵਾਵਾਂ
B) ਵਸਤਾਂ
  • 4. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਹੜੀ ਸੇਵਾ ਖੇਤਰ ਵਿਚ ਸ਼ਾਮਲ ਨਹੀਂ ਹੈ ?
A) ਡਾਕਟਰ ਦੁਆਰਾ ਇਲਾਜ ਕਰਨਾ
B) ਅਧਿਆਪਕ ਦੁਆਰਾ ਪੜ੍ਹਾਉਣਾ
C) ਵਕੀਲ ਦੁਆਰਾ ਕੇਸ ਲੜਨਾ
D) ਮੋਬਾਈਲ਼ ਫੋਨ ਚਲਾਉਣਾ
  • 5. ਰੁਪਏ, ਸਿੱਕੇ ਅਤੇ ਚੈੱਕ ਕਿਸ ਦੇ ਵੱਖ ਵੱਖ ਰੂਪ ਹਨ?
A) ਕੀਮਤ
B) ਧਨ
C) ਵਸਤਾਂ
D) ਮੁਦਰਾ
  • 6. ਅਜਿਹੀਆਂ ਸਾਰੀਆਂ ਵਸਤਾਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਨਣ ਲਈ ਅਸੀਂ ਕੀਮਤ ਦਿੰਦੇ ਹਾਂ ਨੂੰ ਕੀ ਕਿਹਾ ਜਾਂਦਾ ਹੈ?
A) ਮੁੱਦਰਾ
B) ਲਾਗਤ
C) ਧਨ
D) ਕੀਮਤ
  • 7. ਹੇਠ ਲਿਖਿਆਂ ਵਿੱਚੋਂ ਕਿਹੜੀ ਮੁਦਰਾ ਦੀ ਵਿਸ਼ੇਸ਼ਤਾ ਨਹੀਂ ਹੈ?
A) ਇਹ ਮੁੱਲ ਦੀ ਪਰਮਾਣਿਕ ਇਕਾਈ ਨਹੀਂ ਹੈ
B) ਮੁਦਰਾ ਵਟਾਂਦਰੇ ਦਾ ਮਾਧਿਅਮ ਹੈ
C) ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ
D) ਮੁਦਰਾ ਨੂੰ ਕਿਸੇ ਵੀ ਥਾਂ ਤੇ ਲੈ ਕੇ ਜਾਇਆ ਜਾ ਸਕਦਾ ਹੈ
  • 8. ______ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੈ ਜਿਹੜੀ ਇਕ ਵਿਕਰੇਤਾ ਇੱਕ ਨਿਸਚਿਤ ਸਮੇਂ ਤੇ ਕੀਮਤਾਂ ਤੇ ਵੇਚਣ ਲਈ ਤਿਆਰ ਹੈ।
A) ਮੰਗ
B) ਲਾਗਤ
C) ਪੂਰਤੀ
D) ਆਮਦਨ
  • 9. ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ?
A) ਲਾਗਤ
B) ਪੂਰਤੀ
C) ਆਮਦਨ
D) ਮੰਗ
  • 10. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਰਿਆ ਕਿਰਤ ਮੰਨੀ ਜਾਵੇਗੀ?
A) ਸਾਹਿਲ ਦੁਆਰਾ ਆਪਣੇ ਸ਼ੌਕ ਨਾਲ ਰਿਕਸ਼ਾ ਚਲਾਉਣਾ
B) ਅਨਿਲ ਦਾ ਆਪਣੀ ਖੁਸ਼ੀ ਲਈ ਫੁਟਬਾਲ ਖੇਡਣਾ
C) ਮਾਂ ਦਾ ਪਿਆਰ ਨਾਲ ਆਪਣੇ ਬੱਚੇ ਦੀ ਦੇਖਭਾਲ ਕਰਨਾ
D) ਇੱਕ ਨਰਸ ਦਾ ਹਸਪਤਾਲ ਵਿੱਚ ਬੱਚੇ ਦੀ ਦੇਖਭਾਲ ਕਰਨਾ
Students who took this test also took :

Created with That Quiz — the site for test creation and grading in math and other subjects.